• Kikli -1(Punjabi Reader)


ਪਾਠ ਪੁਸਤਕ ਕਿੱਕਲੀ ਬਾਰੇ


ਉਂਝ ਸਾਰੀਆਂ ਪੁਸਤਕਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸਮਾਜ ਨੂੰ ਸੇਧ ਦੇਣ ਕਿਉਂ ਜੋ ਇਹ ਪਾਠ ਪੁਸਤਕਾਂ ਉਨ੍ਹਾਂ ਵਿਦਿਆਰਥੀਆਂ ਨੇ ਪੜ੍ਹਨੀਆਂ ਹਨ, ਜੋ ਅਜੇ ਕਲੀਆਂ ਦੇ ਰੂਪ ਵਿੱਚ ਹਨ ਤੇ ਫੁੱਲ ਬਣ ਕੇ ਸਮਾਜ ਵਿੱਚ ਮਹਿਕ ਖਿਲਾਰਣੀ ਹੈ ਇਸ ਲਈ ਉਨ੍ਹਾਂ ਲਈ ਮੌਲਿਕ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਹੋਣੀ ਵੀ ਜ਼ਰੂਰੀ ਹੈ ਪਾਠ ਪੁਸਤਕ ਕਿੱਕਲੀ ਇਸ ਮਕਸਦ 'ਤੇ 100 ਫ਼ੀ ਸਦੀ ਖਰੀ ਉਤਰਦੀ ਹੈ, ਕਿਉਂਕਿ ਪੁਸਤਕ ਲਈ ਕਵਿਤਾਵਾਂ, ਲੇਖ, ਕਹਾਣੀਆਂ ਆਦਿ ਦੀ ਚੋਣ ਕਰਦਿਆਂ ਇਸ ਗੱਲ ਦਾ ਪੂਰਨ ਧਿਆਨ ਰੱਖਿਆ ਗਿਆ ਹੈ ਕਿ ਵਿਦਿਆਰਥੀ ਕਿਸੇ ਤਰ੍ਹਾਂ ਦੇ ਗਿਆਨ ਤੋਂ ਵਾਂਝੇ ਨਾ ਰਹਿਣ ਕੁੱਲ ਮਿਲਾ ਕੇ ਪੁਸਤਕ ਹੀ ਹਰਫਨਮੌਲਾ ਬਣਾ ਦਿੱਤੀ ਗਈ ਹੈ ਪੁਸਤਕ 'ਚ ਦਿੱਤੀਆਂ ਰਚਨਾਵਾਂ ਦੀ ਭਾਸ਼ਾ ਇੰਨੀ ਸਿੱਧ ਪੱਧਰੀ ਹੈ ਕਿ ਅਣਭੋਲ ਤੋਂ ਅਣਭੋਲ ਬੱਚੇ ਦੇ ਵੀ ਸਮਝ ਪੈ ਜਾਂਦੀ ਹੈ ਤੇ ਗੱਲ ਕਰਨ ਦਾ ਢੰਗ ਅਜਿਹਾ ਹੈ ਕਿ ਕਵੀ ਜਾਂ ਲੇਖਕ ਜੋ ਦਿਸ਼ਾ ਦੇਣੀ ਚਾਹੁੰਦਾ, ਉਹ ਬਾਖ਼ੂਬੀ ਨਿਭਾਅ ਵੀ ਜਾਂਦਾ ਹੈ ਕਵਿਤਾਵਾਂ ਜਿਥੇ ਸੰਗੀਤ ਬੋਧ ਹਨ ਉਥੇ ਨਿਬੰਧਾਂ 'ਚੋਂ ਸਮਾਜਿਕ, ਅਧਿਆਤਮਕ ਤੇ ਦਰਸ਼ਨ ਸ਼ਾਸਤਰ ਦੀ ਝਲਕ ਵੀ ਮਿਲਦੀ ਹੈ


ਹਥਲੀ ਪੁਸਤਕ ਵਿਚਲੀਆਂ ਰਚਨਾਵਾਂ ਦੀ ਚੋਣ ਕਰਦਿਆਂ ਇਹ ਧਿਆਨ ਵੀ ਰੱਖਿਆ ਗਿਆ ਹੈ ਕਿ ਬਾਲ ਮਨ ਉਚਾਟ ਵੀ ਨਾ ਹੋਵੇ ਤੇ ਉਹ ਸਹਿਜ ਸੁਭਾਅ ਵਿੱਦਿਆ ਵੀ ਹਾਸਲ ਕਰ ਸਕੇ ਜਿਥੇ ਪੁਸਤਕ ਦੀ ਸ਼ਬਦਾਵਲੀ ਬੜੀ ਸੁਖਾਲੀ ਹੈ, ਉਥੇ ਕੁਝ ਕੁ ਔਖੇ ਸ਼ਬਦਾਂ ਦੀ ਇਸ ਤਰ੍ਹਾਂ ਵਰਤੋਂ ਕੀਤੀ ਗਈ ਹੈ ਕਿ ਉਨ੍ਹਾਂ ਦੇ ਅਰਥ ਆਪਣੇ ਆਪ ਸਮਝ ਪੈ ਜਾਂਦੇ ਹਨ ਪੁਸਤਕ ਵਿਚਲੇ ਲੇਖਕਾਂ ਨੇ ਸ਼ਬਦ ਜੋੜ, ਮੁਹਾਵਰੇ ਤੇ ਅਖੌਤਾਂ ਦੀ ਵਰਤੋਂ ਵੀ ਇਸ ਤਰ੍ਹਾਂ ਕੀਤੀ ਹੈ ਕਿ ਇਹ ਬਦੋ-ਬਦੀ ਥੋਪੇ ਨਹੀਂ ਜਾਪਦੇ ਬਲਕਿ ਸਤਰਾਂ ਦੀ ਸਹਿਜੇ ਹੀ ਸਮਝ ਪੈ ਜਾਂਦੀ ਹੈ ਆਸ ਰਖਦੇ ਹਾਂ ਕਿ ਭਵਿੱਖ 'ਚ ਅਜਿਹੀਆਂ ਪੁਸਤਕਾਂ ਸਮਾਜ ਨੂੰ ਚੰਗੀ ਸੇਧ ਦਿੰਦੀਆਂ ਰਹਿਣਗੀਆਂ


Write a review

Note: HTML is not translated!
    Bad           Good

Kikli -1(Punjabi Reader)

  • 155.00

  • Ex Tax: 155.00

Related Products

Kikli -2(Punjabi Reader)

Kikli -2(Punjabi Reader)

ਪਾਠ ਪੁਸਤਕ ਕਿੱਕਲੀ ਬਾਰੇ ਉਂਝ ਸਾਰੀਆਂ ਪੁਸਤਕਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸਮਾਜ ਨੂੰ ਸੇਧ ਦੇਣ ਕ..

160.00 Ex Tax: 160.00

Kikli -3(Punjabi Reader)

Kikli -3(Punjabi Reader)

ਪਾਠ ਪੁਸਤਕ ਕਿੱਕਲੀ ਬਾਰੇ ਉਂਝ ਸਾਰੀਆਂ ਪੁਸਤਕਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸਮਾਜ ਨੂੰ ਸੇਧ ਦੇਣ ਕ..

165.00 Ex Tax: 165.00

Kikli -4(Punjabi Reader)

Kikli -4(Punjabi Reader)

ਪਾਠ ਪੁਸਤਕ ਕਿੱਕਲੀ ਬਾਰੇ ਉਂਝ ਸਾਰੀਆਂ ਪੁਸਤਕਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸਮਾਜ ਨੂੰ ਸੇਧ ਦੇਣ ਕ..

175.00 Ex Tax: 175.00

Kikli -5(Punjabi Reader)

Kikli -5(Punjabi Reader)

ਪਾਠ ਪੁਸਤਕ ਕਿੱਕਲੀ ਬਾਰੇ ਉਂਝ ਸਾਰੀਆਂ ਪੁਸਤਕਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸਮਾਜ ਨੂੰ ਸੇਧ ਦੇਣ ਕ..

185.00 Ex Tax: 185.00

Tags: Kikli -1(Punjabi Reader)